- ਕੀ ਤੁਸੀਂ ਲੱਭਿਆ? ਤੁਹਾਡੀ ਸਮੱਸਿਆ ਹੱਲ ਕਰਨ ਦਾ ਸਭ ਤੋਂ ਸੌਖਾ ਢੰਗ ਹੈ ਨਾਲੇਜ ਬੇਸ ਵਿੱਚ ਆਪਣੇ ਜਵਾਬ ਲੱਭਣਾ
- ਕੀ ਤੁਸੀਂ ਠੀਕ ਥਾਂ ਉੱਤੇ ਹੋ? ਇੱਥੇ ਫਾਇਰਫਾਕਸ ਲਈ ਹੀ ਮੱਦਦ ਦਿੱਤੀ ਜਾਂਦੀ ਹੈ। ਥੰਡਰਬਰਡ ਲਈ ਮੱਦਦ ਵਾਸਤੇ ਥੰਡਰਬਰਡ ਮੱਦਦ (ਅੰਗਰੇਜ਼ੀ ਵਿੱਚ) ਵੇਖੋ
ਆਪਣੇ ਸਵਾਲ ਕਿੱਥੇ ਪੁੱਛੀਏ
ਮੋਜ਼ੀਲਾ ਸਵਾਲ ਪੁੱਛਣ ਲਈ ਦੋ ਥਾਵਾਂ ਉਪਲੱਬਧ ਕਰਵਾਉਦਾ ਹੈ: ਇੱਕ ਫੋਰਮ ਅਤੇ ਲਾਈਵ ਚੈਟ (ਅੰਗਰੇਜ਼ੀ ਵਿੱਚ)। ਮੋਜ਼ੀਲਾ
ਕਮਿਊਨਟੀ ਹੋਰ ਵੀ ਵਾਧੂ ਸਹਿਯੋਗ (ਅੰਗਰੇਜ਼ੀ ਵਿੱਚ) ਥਾਵਾਂ ਦਿੰਦੀ ਹੈ।
ਫਾਇਰਫਾਕਸ ਸਹਿਯੋਗ ਫੋਰਮ
ਫੋਰਮ ਵਿੱਚ, ਤੁਹਾਡੇ ਸਵਾਲ ਪਬਲਿਕ ਵਿੱਚ ਪੋਸਟ ਕੀਤੇ ਜਾਂਦੇ ਹਨ, ਜਿਸ ਵਿੱਚ ਕਮਿਊਨਟੀ ਤੁਹਾਡੀ ਸਮੱਸਿਆ ਲਈ ਤੁਹਾਡੀ ਮੱਦਦ ਕਰਨ ਸਕਦੀ ਹੈ। ਫੋਰਮ ਵਿੱਚ ਪਹਿਲਾਂ ਪੁੱਛੇ ਗਏ ਸਵਾਲ ਨੂੰ ਲੱਭਣਾ ਨਾ ਭੁੱਲੋ।!
ਫਾਇਰਫਾਕਸ ਸਹਿਯੋਗ ਲਾਈਵ ਗੱਲਬਾਤ
ਸਾਡੇ ਕੋਲ ਫਾਇਰਫਾਕਸ ਮਾਹਰ ਵਲੰਟੀਅਰ ਤੁਹਾਡੇ ਸਵਾਲਾਂ ਦੇ ਜਵਾਬ ਦੇ ਕੇ ਤੁਹਾਡੀ ਮੱਦਦ ਕਰਨ ਲਈ ਤਿਆਰ ਹਨ, ਜਿੰਨ੍ਹਾਂ ਨਾਲ ਸਿੱਧੀ ਗੱਲਬਾਤ ਹੋ ਸਕਦੀ ਹੈ। ਹੁਣ ਤੁਸੀਂ ਸਾਡੇ ਲਾਈਵ ਚੈਟ ਰਾਹੀਂ ਮਾਹਰ ਫਾਇਰਫਾਕਸ ਕਮਿਊਨਟੀ ਮੈਂਬਰਾਂ ਨਾਲ ਗੱਲਬਾਤ ਕਰਕੇ ਸਮੱਸਿਆ ਸੁਲਝਾ ਸਕਦੇ ਹੋ
ਯਾਦ ਰੱਖੋ ਕਿ ਸਾਡੀ ਲਾਈਵ ਚੈਟ ਸਰਵਿਸ ੨੪/੭ ਖੁੱਲ੍ਹੀ ਨਹੀਂ ਰਹਿੰਦੀ ਹੈ। ਜੇ ਇਹ ਬੰਦ ਹੋਵੇ ਤਾਂ ਤੁਸੀਂ ਇਸ ਦੀ ਬਜਾਏ ਫੋਰਮ ਵਿੱਚ ਸਵਾਲ ਜਵਾਬ ਕਰ ਸਕਦੇ ਹੋ।
ਮੱਦਦ ਲਈ ਪੁੱਛਣ ਵਾਸਤੇ ਹੋਰ ਥਾਵਾਂ
ਉੱਤੇ ਦਿੱਤੀਆਂ ਦੋ ਮੱਦਦ ਲੈਣ ਦੀਆਂ ਥਾਵਾਂ ਤੋਂ ਬਿਨਾਂ, ਮੱਦਦ ਲੈਣ ਦੇ ਹੋਰ ਵੀ ਢੰਗ ਹਨ। ਸਾਡੇ ਹੋਰ ਫਾਇਰਫਾਕਸ ਸਹਿਯੋਗ (ਅੰਗਰੇਜ਼ੀ ਵਿੱਚ?) ਨੂੰ ਵੇਖੋ।
